5
ਵੈਨਕੂਵਰ ਵਿੱਚ ਰਹਿੰਦੇ 1/5 ਸਮਲਿੰਗੀ ਮਰਦ ਐਚ.ਆਈ.ਵੀ. ਪਾਜ਼ਿਟਿਵ ਹਨ

ਐੱਚ ਆਈ ਵੀ ਅਤੇ ਐੱਸ ਟੀ ਆਈ ਟੈਸਟਿੰਗ

ਆਪਣੇ ਐੱਚ ਆਈ ਵੀ ਦਰਜੇ ਬਾਰੇ ਜਾਣਨਾ ਜ਼ਿੰਦਗੀ ਦੇ ਕਾਮੁਕ ਪਹਿਲੂ ਨੂੰ ਸਿਹਤਮੰਦ ਰੱਖਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਟੈਸਟ ਕਰਾਉਣਾ ਆਪਣੇ ਦਰਜੇ ਬਾਰੇ ਪੱਕਾ ਪਤਾ ਕਰਨ ਦਾ ਇੱਕੋ-ਇੱਕ ਤਰੀਕਾ ਹੈ। ਵਜ੍ਹਾ ਜੋ ਵੀ ਹੋਵੇ – ਬਹੁਤੇ ਮਰਦਾਂ ਵਾਸਤੇ ਆਪਣੇ ਐੱਚ ਆਈ ਵੀ ਦਰਜੇ ਨੂੰ ਜਾਣਨਾ ਬਿਹਤਰ ਰਹਿੰਦਾ ਹੈ। ਵੈਨਕੁਵਰ ਵਿੱਚ ਹਰ 5 ਵਿੱਚੋਂ 1 ਸਮਲਿੰਗੀ ਮਰਦ ਐੱਚ ਆਈ ਵੀ ਨਾਲ ਗ੍ਰਸਤ ਹੈ। ਜਿਹੜੇ ਮਰਦਾਂ ਨੂੰ ਐੱਚ ਆਈ ਵੀ ਹੈ, ਉਨ੍ਹਾਂ ਵਿੱਚੋਂ 14% ਨੂੰ ਆਪਣੇ ਐੱਚ ਆਈ ਵੀ ਦਰਜੇ ਬਾਰੇ ਪਤਾ ਨਹੀਂ ਹੈ। ਖੋਜ ਨੇ ਦਰਸਾਇਆ ਹੈ ਕਿ ਨਵੀਆਂ

ਇਨਫ਼ੈਕਸ਼ਨਾਂ ਵੱਡੀ ਸੰਖਿਆ ਵਿੱਚ ਉਨ੍ਹਾਂ ਮਰਦਾਂ ਕਾਰਨ ਹੁੰਦੀਆਂ ਹਨ ਜਿਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਐੱਚ ਆਈ ਵੀ-ਪਾਜ਼ਿਟਿਵ ਹਨ, ਜਿਨ੍ਹਾਂ ਵਿੱਚ ਉਹ ਮਰਦ ਵੀ ਸ਼ਾਮਲ ਹਨ ਜਿਹੜੇ ਹਾਲ ਹੀ ਵਿੱਚ ਐੱਚ ਆਈ ਵੀ-ਪਾਜ਼ਿਟਿਵ ਹੋਏ ਹੋਣ, ਜਿਨ੍ਹਾਂ ਵਿੱਚ ਵਾਇਰਸ ਦੀ ਮਿਕਦਾਰ ਜ਼ਿਆਦਾ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਤੋਂ ਐੱਚ ਆਈ ਵੀ ਫੈਲਣ ਦਾ ਖ਼ਤਰਾ 

ਵੀ ਵਧੇਰੇ ਹੁੰਦਾ ਹੈ। ਹੋਰ ਖੋਜ ਨੇ ਦਰਸਾਇਆ ਹੈ ਕਿ ਜਿਹੜੇ ਐੱਚ ਆਈ ਵੀ-ਪਾਜ਼ਿਟਿਵ ਮਰਦ ਟ੍ਰੀਟਮੈਂਟ ਛੇਤੀ ਸ਼ੁਰੂ ਕਰ ਲੈਂਦੇ ਹਨ ਉਹ ਬਿਹਤਰ ਸਿਹਤ ਨਤੀਜੇ ਹਾਸਲ ਕਰ ਸਕਦੇ ਹਨ। ਭਾਵੇਂ ਤੁਹਾਡਾ ਨਤੀਜਾ ਪਾਜ਼ਿਟਿਵ ਜਾਂ ਨੈਗੇਟਿਵ ਹੋਵੇ, ਆਪਣੇ ਐੱਚ ਆਈ ਵੀ ਦਰਜੇ ਬਾਰੇ ਜਾਣਨ ਨਾਲ ਤੁਹਾਨੂੰ ਰੋਕਥਾਮ ਅਤੇ ਟ੍ਰੀਟਮੈਂਟ ਸੰਬੰਧੀ ਗਿਆਨਵਾਨ ਫ਼ੈਸਲੇ ਲੈਣ ਵਿੱਚ ਮਦਦ ਮਿਲਦੀ ਹੈ।

ਮੈਨੂੰ ਕਿੰਨੇ-ਕਿੰਨੇ ਸਮੇਂ ਬਾਅਦ ਟੈਸਟ ਕਰਵਾਉਣਾ ਚਾਹੀਦਾ ਹੈ?

ਜਦੋਂ ਐੱਚ ਆਈ ਵੀ ਟੈਸਟਿੰਗ ਦੀ ਗੱਲ ਹੋਵੇ ਤਾਂ ਹਰ ਕਿਸੇ ਕੋਲ ਇੱਕ ਨੰਬਰ ਹੁੰਦਾ ਹੈ। ਕੁਝ ਮਰਦਾਂ ਨੂੰ, ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸੰਭੋਗ ’ਤੇ ਨਿਰਭਰ ਕਰਦਿਆਂ, ਐੱਚ ਆਈ ਵੀ ਸੰਬੰਧੀ ਟੈਸਟ ਅਕਸਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜਿਹੜੇ ਮਰਦਾਂ ਨੂੰ ਵਧੇਰੇ ਖ਼ਤਰਾ ਹੈ ਉਨ੍ਹਾਂ ਨੂੰ ਹਰ 3 ਮਹੀਨਿਆਂ ਬਾਅਦ ਟੈਸਟ ਕਰਵਾਉਣਾ ਚਾਹੀਦਾ ਹੈ। ਜਿਹੜੇ ਮਰਦਾਂ ਨੂੰ ਘੱਟ ਖ਼ਤਰਾ ਹੈ, ਉਨ੍ਹਾਂ ਨੂੰ ਹਰ 12 ਮਹੀਨਿਆਂ ਬਾਅਦ ਟੈਸਟ ਕਰਵਾਉਣਾ ਚਾਹੀਦਾ ਹੈ। ਤੁਸੀਂ www.checkhimout.ca/testing ’ਤੇ ਜਾ ਕੇ ਆਪਣਾ ਨੰਬਰ ਲੱਭ ਸਕਦੇ ਹੋ ਅਤੇ ਟੈਸਟ ਕਰਵਾਉਣ ਲਈ ਆਪਣੇ ਫ਼ੋਨ ਉੱਪਰ ਜਾਂ ਈਮੇਲ ਰਾਹੀਂ ਚੇਤਾ ਕਰਾਉਣ ਵਾਲੇ ਸੁਨੇਹੇ ਪ੍ਰਾਪਤ ਕਰਨ ਲਈ ਸਾਈਨ-ਅੱਪ ਕਰ ਸਕਦੇ ਹੋ।:

3
ਵਧੇਰੇ ਖ਼ਤਰੇ ਮੁੱਲ ਲੈਣ ਵਾਲਾ ਵਤੀਰਾ?
ਹਰ 3 ਮਹੀਨੇ ਬਾਅਦ ਟੈਸਟ ਕਰਵਾਓ।
ਵਧੇਰੇ ਖ਼ਤਰੇ ਮੁੱਲ ਲੈਣ ਵਾਲੇ ਵਤੀਰੇ ਵਿੱਚ ਅਜਿਹੇ ਸਾਥੀ ਨਾਲ ਕੰਡੋਮ-ਰਹਿਤ ਗੁਦਾ ਮੈਥੁਨ ਕਰਨਾ ਸ਼ਾਮਲ ਹੈ ਜਿਸ ਦਾ ਐੱਚ.ਆਈ.ਵੀ. ਦਰਜਾ ਤੁਹਾਡੇ ਤੋਂ ਵੱਖਰਾ ਹੈ ਜਾਂ ਜਿਸ ਦੇ ਦਰਜੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਹੈ।
12
ਘੱਟ ਖ਼ਤਰੇ ਵਾਲਾ ਵਤੀਰਾ?
ਸਾਲ ਵਿੱਚ ਇੱਕ ਵਾਰੀ ਟੈਸਟ ਕਰਵਾਓ।
ਘੱਟ ਖ਼ਤਰੇ ਵਾਲੇ ਵਤੀਰੇ ਵਿੱਚ ਸ਼ਾਮਲ ਹੈ ਮੌਖਿਕ ਸੰਭੋਗ, ਗੁਦਾ ਮੈਥੁਨ (ਏਨਲ ਸੈਕਸ) ਜਿਸ ਵਿੱਚ ਕੰਡੋਮ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਸਥਾਈ ਸਾਥੀ ਨਾਲ ਸੰਭੋਗ ਜਿਸ ਦੇ ਦਰਜੇ ਬਾਰੇ ਤੁਹਾਨੂੰ ਪਤਾ ਹੈ (ਜਿਵੇਂ ਕਿ ਤੁਹਾਡਾ ਮਿੱਤਰ ਮੁੰਡਾ)। ਘੱਟ ਖ਼ਤਰੇ ਦਾ ਇਹ ਮਤਲਬ ਨਹੀਂ ਹੈ ਕਿ ਕੋਈ ਵੀ ਖ਼ਤਰਾ ਨਹੀਂ ਹੈ। ਜਿਹੜੇ ਮਰਦ ਆਪਣੇ ਆਪ ਨੂੰ ਘੱਟ ਖ਼ਤਰੇ ਵਾਲਾ ਮਰਦ ਸਮਝਦੇ ਹਨ, ਉਨ੍ਹਾਂ ਨੂੰ ਵੀ ਹਰ 12 ਮਹੀਨਿਆਂ ਬਾਅਦ ਐੱਚ ਆਈ ਵੀ ਟੈਸਟ ਕਰਵਾਉਣਾ ਚਾਹੀਦਾ ਹੈ। ਕਈ ਵਾਰੀ ਖ਼ਤਰਾ ਬਣਨ ਵਾਲੀ ਗਤੀਵਿਧੀ ਵਾਪਰ ਸਕਦੀ ਹੈ (ਅਚਨਚੇਤ, ਗ਼ਲਤੀ ਨਾਲ ਜਾਂ ਇੱਥੋਂ ਤਕ ਕਿ ਵਿਉਂਤਬੰਦੀ ਨਾਲ)। ਜੇਕਰ ਅਜਿਹਾ ਹੈ ਤਾਂ ਤੁਹਾਨੂੰ ਹਰ 3 ਮਹੀਨੇ ਬਾਅਦ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ, ਜਾਂ ‘ਵਧੇਰੇ ਖ਼ਤਰੇ ਵਾਲੀ ਗਤੀਵਿਧੀ ਤੋਂ ਬਾਅਦ ਟੈਸਟ’ ਸੰਬੰਧੀ ਸੇਧ (ਹੇਠਾਂ ਦੇਖੋ) ਦੀ ਪਾਲਣਾ ਕਰੋ।
small_condom
ਕੰਡੋਮ ਦਾ ਇਸਤੇਮਾਲ ਤਿਆਗਣ ਤੋਂ ਪਹਿਲਾਂ ਟੈਸਟ ਕਰਵਾਓ
ਜੇਕਰ ਤੁਸੀਂ ਅਤੇ ਤੁਹਾਡਾ ਸਾਥੀ (ਮਿੱਤਰ ਮੁੰਡਾ, ਉਹ ਮਿੱਤਰ ਜਿਸ ਨਾਲ ਸਰੀਰਕ ਸੰਬੰਧ ਸਥਾਪਤ ਕੀਤੇ ਜਾਂਦੇ ਹਨ, ਜਾਂ ਕੋਈ ਹੋਰ) ਕੰਡੋਮ ਦਾ ਇਸਤੇਮਾਲ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੋਵਾਂ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ, ਪਰ ਅਜਿਹਾ 3 ਮਹੀਨੇ ਤਕ ਕੰਡੋਮ ਦੀ ਨਿਰੰਤਰ ਵਰਤੋਂ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ। ਜੇਕਰ ਇਹ ਫ਼ਰਜ਼ ਕਰ ਲਿਆ ਜਾਵੇ ਕਿ ਤੁਸੀਂ ਆਪਣੇ ਰਿਸ਼ਤੇ ਤੋਂ ਬਾਹਰ ਐੱਚ ਆਈ ਵੀ ਦੇ ਸੰਪਰਕ ਵਿੱਚ ਨਹੀਂ ਆਏ ਹੋ ਤਾਂ ਤੁਸੀਂ ਦੋਵੇਂ 3 ਮਹੀਨਿਆਂ ਬਾਅਦ ਆਪਣੇ ਟੈਸਟ ਨਤੀਜਿਆਂ ਬਾਰੇ ਸੁਨਿਸ਼ਚਿਤ ਹੋ ਸਕਦੇ ਹੋ।
risk_high_PUNJ
ਵਧੇਰੇ ਖ਼ਤਰੇ ਵਾਲੀ ਗਤੀਵਿਧੀ ਤੋਂ ਬਾਅਦ ਟੈਸਟ।
ਜੇਕਰ ਤੁਸੀਂ ਵਧੇਰੇ ਖ਼ਤਰੇ ਵਾਲੀ ਕਿਸੇ ਗਤੀਵਿਧੀ ਵਿੱਚ ਸ਼ਾਮਲ ਹੋਏ ਹੋਵੋ (ਕੰਡੋਮ ਫਟ ਜਾਣਾ, ਅਜਿਹੇ ਸਾਥੀ ਨਾਲ ਕੰਡੋਮ ਤੋਂ ਬਿਨਾਂ ਗੁਦਾ ਮੈਥੁਨ ਕਰਨਾ ਜਿਸ ਦੇ ਐੱਚ ਆਈ ਵੀ ਦਰਜੇ ਬਾਰੇ ਤੁਹਾਨੂੰ ਪੱਕਾ ਪਤਾ ਨਹੀਂ ਹੈ) ਤਾਂ ਤੁਰੰਤ ਆਪਣਾ ਟੈਸਟ ਕਰਵਾਓ। ਕਲੀਨਿਕ ਏਥੋਂ ਭਾਲੋ ਜਾਂ ਆਪਣੇ ਫ਼ੈਮਲੀ ਡਾਕਟਰ ਨਾਲ ਗੱਲਬਾਤ ਕਰੋ।