ਆਪਣੇ ਖ਼ਤਰਿਆਂ ਬਾਰੇ ਜਾਣੋ

ਹਰ ਤਰ੍ਹਾਂ ਦੇ ਸੰਭੋਗ ਵਿੱਚ ਇੱਕੋ ਜਿਹਾ ਖ਼ਤਰਾ ਨਹੀਂ ਹੁੰਦਾ। ਤੁਹਾਡੇ ਐੱਚ.ਆਈ.ਵੀ. ਨਾਲ ਗ੍ਰਸਤ ਹੋਣ ਜਾਂ ਤੁਹਾਡੇ ਤੋਂ ਕਿਸੇ ਹੋਰ ਦਾ ਐੱਚ.ਆਈ.ਵੀ. ਨਾਲ ਗ੍ਰਸਤ ਹੋਣ ਦਾ ਖ਼ਤਰਾ ਤੁਹਾਡੇ ਵੱਲੋਂ ਕੀਤੇ ਸੰਭੋਗ ਦੀ ਕਿਸਮ, ਤੁਹਾਡੇ ਐੱਚ.ਆਈ.ਵੀ. ਦਰਜੇ, ਤੁਹਾਡੇ ਸਾਥੀ ਦੇ ਐੱਚ.ਆਈ.ਵੀ. ਦਰਜੇ ਅਤੇ ਕੰਡੋਮ ਦੀ ਵਰਤੋਂ ਉੱਪਰ ਨਿਰਭਰ ਕਰਦਾ ਹੈ। HIM (ਹਿਮ) ਵਿਖੇ ਸਾਡਾ ਮੰਨਣਾ ਹੈ ਕਿ ਤੁਸੀਂ ਵਧੀਆ ਸੰਭੋਗ ਵੀ ਕਰਦੇ ਹੋਏ ਸਿਆਣੇ, ਗਿਆਨਵਾਨ ਫ਼ੈਸਲੇ ਲੈਣ ਤੋਂ ਚੂਕ ਸਕਦੇ ਹੋ। ਅਸੀਂ ਤੁਹਾਨੂੰ ਇਹ ਨਹੀਂ ਦੱਸਾਂਗੇ ਕਿ ਤੁਸੀਂ ਸੰਭੋਗ ਕਿਵੇਂ ਕਰਨਾ ਹੈ, ਪਰ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਤਾਂ ਕਿ ਤੁਸੀਂ ਜਿਸ ਕਿਸਮ ਦਾ ਸੰਭੋਗ ਕਰ ਰਹੇ ਹੋ, ਉਸ ਨਾਲ ਸੰਬੰਧਤ ਖ਼ਤਰਿਆਂ ਨੂੰ ਤੁਸੀਂ ਘਟਾ ਸਕੋ।

risk_nolow_PUNJ
ਕੋਈ ਖ਼ਤਰਾ ਨਹੀਂ ਜਾਂ ਬਹੁਤ ਘੱਟ ਖ਼ਤਰਾ
ਚੁੰਮਣਾ/ ਥੁੱਕ ਵਟਾਉਣਾ, ਹਥਰਸੀ (ਹੈਂਡ ਜੌਬ) / ਇੱਕ ਦੂਜੇ ਦੀ ਹਥਰਸੀ, ਕੰਡੋਮ ਪਹਿਨ ਕੇ ਮੌਖਿਕ ਸੰਭੋਗ (ਓਰਲ ਸੈਕਸ) ਪ੍ਰਾਪਤ ਕਰਨਾ ਜਾਂ ਪ੍ਰਦਾਨ ਕਰਨਾ, ‘ਡੈਂਟਲ ਡੈਮ’ (ਗੁਦਾ ਨੂੰ ਢਕਣ ਲਈ ਕਵਰ) ਲਗਾ ਕੇ ਗੁਦਾ ਦੁਆਰ ਨੂੰ ਜੀਭ ਨਾਲ ਉਤੇਜਿਤ ਕਰਨਾ।
risk_low_PUNJ
ਘੱਟ ਖ਼ਤਰਾ
ਮੌਖਿਕ ਸੰਭੋਗ ਪ੍ਰਾਪਤ ਕਰਨਾ ਜਿਸ ਦੌਰਾਨ ਕੰਡੋਮ ਨਾ ਪਹਿਨਿਆ ਹੋਵੇ ਅਤੇ ਮੂੰਹ ਵਿੱਚ ਵੀਰਜ ਨਾ ਛੱਡਿਆ ਜਾਵੇ, ਮੌਖਿਕ ਸੰਭੋਗ ਪ੍ਰਦਾਨ ਕਰਨਾ ਜਿਸ ਦੌਰਾਨ ਕੰਡੋਮ ਨਾ ਪਹਿਨਿਆ ਹੋਵੇ ਅਤੇ ਮੂੰਹ ਵਿੱਚ ਵੀਰਜ ਨਾ ਛੱਡਿਆ ਜਾਵੇ, ‘ਡੈਂਟਲ ਡੈਮ’ ਲਗਾਏ ਬਿਨਾਂ ਗੁਦਾ ਦੁਆਰ ਨੂੰ ਜੀਭ ਨਾਲ ਉਤੇਜਿਤ ਕਰਨਾ, ਕੰਡੋਮ ਦੀ ਵਰਤੋਂ ਕਰਦਿਆਂ ਅਜਿਹੇ ਮਰਦ ਨਾਲ ਗੁਦਾ ਮੈਥੁਨ ਕਰਨਾ (ਏਨਲ ਸੈਕਸ, ਭਾਵ ਦੂਜੇ ਮਰਦ ਦੀ ਇੰਦਰੀ ਨੂੰ ਆਪਣੇ ਗੁਦਾ ਅੰਦਰ ਲੈਣਾ ਜਾਂ ਆਪਣੀ ਇੰਦਰੀ ਨੂੰ ਦੂਜੇ ਮਰਦ ਦੇ ਗੁਦਾ ਅੰਦਰ ਪਾਉਣਾ) ਜਿਸ ਦਾ ਐੱਚ.ਆਈ.ਵੀ. ਦਰਜਾ ਜਾਂ ਤਾਂ ਵੱਖਰਾ ਹੈ ਜਾਂ ਉਸ ਦੇ ਐੱਚ.ਆਈ.ਵੀ. ਦਰਜੇ ਬਾਰੇ ਪਤਾ ਨਹੀਂ ਹੈ।
risk_mod_PUNJ
ਦਰਮਿਆਨਾ ਖ਼ਤਰਾ
ਅਜਿਹੇ ਮਰਦ ਨਾਲ ਮੌਖਿਕ ਸੰਭੋਗ ਕਰਨਾ, ਅਤੇ ਵੀਰਜ ਛੱਡਣਾ ਜਿਸ ਦੇ ਦਰਜੇ ਬਾਰੇ ਪਤਾ ਨਹੀਂ ਹੈ ਜਾਂ ਜਿਸ ਦਾ ਦਰਜਾ ਵੱਖਰਾ ਹੈ।
risk_high_PUNJ
ਉਚੇਰਾ ਖ਼ਤਰਾ
ਕੰਡੋਮ ਤੋਂ ਬਿਨਾਂ ਅਜਿਹੇ ਵਿਅਕਤੀ ਨਾਲ ਗੁਦਾ ਮੈਥੁਨ ਕਰਨਾ (ਆਪਣੀ ਇੰਦਰੀ ਨੂੰ ਦੂਜੇ ਮਰਦ ਦੇ ਗੁਦਾ ਅੰਦਰ ਪਾਉਣਾ) ਜਿਸ ਦੇ ਦਰਜੇ ਬਾਰੇ ਪਤਾ ਨਹੀਂ ਹੈ ਜਾਂ ਜਿਸ ਦਾ ਦਰਜਾ ਵੱਖਰਾ ਹੈ।
risk_veryhigh_PUNJ
ਬਹੁਤ ਉਚੇਰਾ ਖ਼ਤਰਾ
ਕੰਡੋਮ ਤੋਂ ਬਿਨਾਂ ਅਜਿਹੇ ਵਿਅਕਤੀ ਨਾਲ ਗੁਦਾ ਮੈਥੁਨ ਕਰਨਾ (ਦੂਜੇ ਮਰਦ ਦੀ ਇੰਦਰੀ ਨੂੰ ਆਪਣੇ ਗੁਦਾ ਅੰਦਰ ਲੈਣਾ) ਜਿਸ ਦੇ ਦਰਜੇ ਬਾਰੇ ਪਤਾ ਨਹੀਂ ਹੈ ਜਾਂ ਜਿਸ ਦਾ ਦਰਜਾ ਵੱਖਰਾ ਹੈ।

ਐੱਚ.ਆਈ.ਵੀ. ਅਤੇ ਐੱਸ.ਟੀ.ਆਈ. ਸੰਬੰਧੀ ਖ਼ਤਰਿਆਂ ਬਾਰੇ ਕੁਝ ਸੰਖੇਪ ਤੱਥ:ਦੂਜੇ ਮਰਦ ਦੀ ਇੰਦਰੀ ਆਪਣੇ ਗੁਦਾ ਵਿੱਚ ਪਵਾਉਣ ਦੀ ਥਾਂ ਆਪਣੀ ਇੰਦਰੀ ਨੂੰ ਦੂਜੇ ਮਰਦ ਦੇ ਗੁਦਾ ਅੰਦਰ ਪਾਉਣ ਵਿੱਚ ਘੱਟ ਖ਼ਤਰਾ ਹੈ


> ਦੂਜੇ ਮਰਦ ਦੀ ਇੰਦਰੀ ਆਪਣੀ ਗੁਦਾ ਵਿੱਚ ਪਵਾਉਣ ਦੀ ਥਾਂ ਆਪਣੀ ਇੰਦਰੀ ਨੂੰ ਦੂਜੇ ਮਰਦ ਦੀ ਗੁਦਾ ਅੰਦਰ ਪਾਉਣ ਵਿੱਚ ਘੱਟ ਖ਼ਤਰਾ ਹੈ

 

> ਮੌਖਿਕ ਸੰਭੋਗ (ਓਰਲ ਸੈਕਸ) ਦੇ ਮੁਕਾਬਲੇ ਗੁਦਾ ਮੈਥੁਨ (ਏਨਲ ਸੈਕਸ) ਨਾਲ ਵਧੇਰੇ ਖ਼ਤਰੇ ਜੁੜੇ ਹਨ

 

> ਵੀਰਜ ਨੂੰ ਆਪਣੀ ਗੁਦਾ ਅੰਦਰ ਕਢਾਉਣਾ ਐੱਚ ਆਈ ਵੀ ਦੇ ਸੰਪਰਕ ਵਿੱਚ ਆਉਣ ਦਾ ਸਭ ਤੋਂ ਆਮ ਤਰੀਕਾ ਹੈ

 

> ਜਿਹੜੇ ਮਰਦਾਂ ਵਿੱਚ ਵਾਇਰਸ ਦੇ ਨਿਸ਼ਾਨ (ਟੈਸਟ ਕਰਨ ’ਤੇ) ਸਾਹਮਣੇ ਨਹੀਂ ਆਉਂਦੇ ਉਨ੍ਹਾਂ ਤੋਂ ਵਾਇਰਸ ਫੈਲਣ ਦੇ ਆਸਾਰ ਘੱਟ ਜਾਂਦੇ ਹਨ

 

> ਜੇਕਰ ਤੁਸੀਂ ਕੰਡੋਮ ਤੋਂ ਬਿਨਾਂ ਸੰਭੋਗ ਕਰਨਾ ਹੈ ਤਾਂ ਜਿਹੜਾ ਮਰਦ ਵਾਇਰਸ ਨਾਲ ਗ੍ਰਸਤ ਹੈ (ਐੱਚ.ਆਈ.ਵੀ.-ਪਾਜ਼ਿਟਿਵ), ਉਸ ਨੂੰ ਹੇਠਾਂ ਰੱਖੋ

 

> ਬਹੁਤੇ ਸਮਲਿੰਗੀ ਮਰਦ ਸੰਭੋਗ ਤੋਂ ਪਹਿਲਾਂ ਆਪਣੇ ਐੱਚ.ਆਈ.ਵੀ. ਦਰਜੇ ਬਾਰੇ ਗੱਲਬਾਤ ਕਰਦੇ ਹਨ

ਜੇ ਮੈਂ ਹਾਲ ਹੀ ਵਿੱਚ ਐੱਚ.ਆਈ.ਵੀ. ਦੇ ਸੰਪਰਕ ਵਿੱਚ ਆਇਆ ਹੋਵਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇ ਤੁਸੀਂ ਸੋਚਦੇ ਹੋ ਕਿ ਕੰਡੋਮ-ਰਹਿਤ ਗੁਦਾ ਮੈਥੁਨ ਜਾਂ ਕੰਡੋਮ ਦੇ ਫਟ ਜਾਣ ਕਾਰਨ ਤੁਸੀਂ ਐੱਚ ਆਈ ਵੀ ਦੇ ਸੰਪਰਕ ਵਿੱਚ ਆਏ ਹੋ ਤਾਂ ਤੁਸੀਂ PEP (post-exposure prophylaxis) (ਪੀ ਈ ਪੀ – ਪੋਸਟ-ਐਕਸਪੋਯਰ ਪ੍ਰੌਫ਼ਿਲੈਕਸਿਸ) ਲੈ ਕੇ ਐੱਚ ਆਈ ਵੀ-ਪਾਜ਼ਿਟਿਵ ਹੋਣ ਦੇ ਆਪਣੇ ਆਸਾਰ ਘਟਾ ਸਕਦੇ ਹੋ – ਪਰ ਤੁਹਾਨੂੰ ਛੇਤੀ ਹੀ ਕੁਝ ਕਰਨਾ ਪਵੇਗਾ। ਪੀ ਈ ਪੀ, ਜਾਂ ਪੋਸਟ-ਐਕਸਪੋਯਰ ਪ੍ਰੌਫ਼ਿਲੈਕਸਿਸ, ਐੱਚ ਆਈ ਵੀ ਸੰਬੰਧੀ ਅਜਿਹੀ ਦਵਾਈ ਹੈ ਜਿਹੜੀ ਐੱਚ ਆਈ ਵੀ ਵਾਇਰਸ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਨੂੰ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਛੇਤੀ ਤੋਂ ਛੇਤੀ ਦਿੱਤੀ ਜਾਂਦੀ ਹੈ ਤਾਂ ਕਿ ਉਸ ਵਿਅਕਤੀ ਦੇ ਐੱਚ ਆਈ ਵੀ-ਪਾਜ਼ਿਟਿਵ ਹੋਣ ਦੇ ਆਸਾਰ ਘਟਾਏ ਜਾ ਸਕਣ। ਪੀ ਈ ਪੀ ਬਾਰੇ ਵਧੇਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਗੁਦਾ ਮੈਥੁਨ (ਏਨਲ ਸੈਕਸ)
+ ਖਤਰਾ

ਨਸ਼ਿਆਂ ਦੀ ਵਰਤੋਂ ਅਤੇ ਸੰਭੋਗ ਕਰਨਾ

ਸੰਬੰਧ + ਖਤਰਾ