ਆਪਣੇ ਖ਼ਤਰਿਆਂ ਬਾਰੇ ਜਾਣੋ

ਹਰ ਤਰ੍ਹਾਂ ਦੇ ਸੰਭੋਗ ਵਿੱਚ ਇੱਕੋ ਜਿਹਾ ਖ਼ਤਰਾ ਨਹੀਂ ਹੁੰਦਾ। ਤੁਹਾਡੇ ਐੱਚ.ਆਈ.ਵੀ. ਨਾਲ ਗ੍ਰਸਤ ਹੋਣ ਜਾਂ ਤੁਹਾਡੇ ਤੋਂ ਕਿਸੇ ਹੋਰ ਦਾ ਐੱਚ.ਆਈ.ਵੀ. ਨਾਲ ਗ੍ਰਸਤ ਹੋਣ ਦਾ ਖ਼ਤਰਾ ਤੁਹਾਡੇ ਵੱਲੋਂ ਕੀਤੇ ਸੰਭੋਗ ਦੀ ਕਿਸਮ, ਤੁਹਾਡੇ ਐੱਚ.ਆਈ.ਵੀ. ਦਰਜੇ, ਤੁਹਾਡੇ ਸਾਥੀ ਦੇ ਐੱਚ.ਆਈ.ਵੀ. ਦਰਜੇ ਅਤੇ ਕੰਡੋਮ ਦੀ ਵਰਤੋਂ ਉੱਪਰ ਨਿਰਭਰ ਕਰਦਾ ਹੈ। HIM (ਹਿਮ) ਵਿਖੇ ਸਾਡਾ ਮੰਨਣਾ ਹੈ ਕਿ ਤੁਸੀਂ ਵਧੀਆ ਸੰਭੋਗ ਵੀ ਕਰਦੇ ਹੋਏ ਸਿਆਣੇ, ਗਿਆਨਵਾਨ ਫ਼ੈਸਲੇ ਲੈਣ ਤੋਂ ਚੂਕ ਸਕਦੇ ਹੋ। ਅਸੀਂ ਤੁਹਾਨੂੰ ਇਹ ਨਹੀਂ ਦੱਸਾਂਗੇ ਕਿ ਤੁਸੀਂ ਸੰਭੋਗ ਕਿਵੇਂ ਕਰਨਾ ਹੈ, ਪਰ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਤਾਂ ਕਿ ਤੁਸੀਂ ਜਿਸ ਕਿਸਮ ਦਾ ਸੰਭੋਗ ਕਰ ਰਹੇ ਹੋ, ਉਸ ਨਾਲ ਸੰਬੰਧਤ ਖ਼ਤਰਿਆਂ ਨੂੰ ਤੁਸੀਂ ਘਟਾ ਸਕੋ।

ਨਸ਼ਿਆਂ ਦੀ ਵਰਤੋਂ + ਸੰਭੋਗ

ਸੰਭੋਗ ਕਰਨ ਤੋਂ ਪਹਿਲਾਂ ਜਾਂ ਸੰਭੋਗ ਕਰਦੇ ਹੋਏ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਾਰਨ ਐੱਚ ਆਈ ਵੀ ਅਤੇ ਹੋਰ ਐੱਸ ਟੀ ਆਈ  ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਾਰਨ ਤੁਸੀਂ ਲਾਪਰਵਾਹ ਹੋ ਸਕਦੇ ਹੋ ਅਤੇ ਇਸ ਨਾਲ ਤੁਹਾਡੇ ਵੱਲੋਂ ਆਪਣੀ ਕਾਮੁਕ ਸਿਹਤ ਸੰਬੰਧੀ ਖ਼ਤਰੇ ਮੁੱਲ ਲੈਣ ਦੇ ਆਸਾਰ ਜ਼ਿਆਦਾ ਹੋ ਜਾਂਦੇ ਹਨ। ਜੇਕਰ ਤੁਸੀਂ ਨਸ਼ੇ ਕਰਦੇ ਹੋਏ ਸੰਭੋਗ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਅਜਿਹਾ ਆਪਣੀ ਇੱਛਾ ਮੁਤਾਬਕ ਸੁਰੱਖਿਅਤ ਢੰਗ ਨਾਲ ਕਰੋ (ਭਾਵ ਕਿ ਆਪਣੇ ਕੋਲ ਕੰਡੋਮ ਹਮੇਸ਼ਾ ਰੱਖੋ)।